
ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ
ਮੈਨੂੰ ਮੋਲ੍ਹੇਧਾਰ ਮੀਂਹ
ਤੇਜ਼ ਵਗਦੀਆਂ ਹਵਾਵਾਂ
ਅਤੇ ਝੱਖੜਾਂ ਨਾਲ
ਬਹੁਤ ਮੋਹ ਹੈ,
ਮੈਨੂੰ ਪੂਰਨਮਾਸ਼ੀ ਦੀ ਰਾਤ
ਨਾਲੋਂ ਮੱਸਿਆ ਦੀ ਰਾਤ
ਦੇ ਗਲ ਲੱਗ ਕੇ
ਬਹੁਤ ਨਿੱਘ ਮਿਲਦਾ ਹੈ
ਮੈਨੂੰ ਪੱਕੇ ਰਾਹਾਂ ਨਾਲੋਂ ਕੱਚੇ
ਰਾਹਾਂ ਦੀਆਂ ਉੱਬਲਦੀਆਂ
ਧੂੜਾਂ 'ਤੇ ਨੰਗੇ ਪੈਰੀਂ ਤੁਰਨਾ
ਅਤੇ ਪੈਰਾਂ 'ਚ ਪਏ ਛਾਲਿਆਂ ਦੀ
ਪੀੜ ਨੂੰ ਮਾਨਣਾ ਦਿਲਚਸਪ
ਲਗਦਾ ਹੈ
ਕੁਝ ਵਿਗੜਣ 'ਤੇ
ਮੈਂ ਕਿਸਮਤ ਨਾਲੋਂ
ਆਪਣੇ ਆਪ ਨੂੰ ਇਲਜ਼ਾਮ
ਦੇਣਾ ਜ਼ਿਆਦਾ ਪਸੰਦ ਕਰਦਾ ਹਾਂ
ਦੋਸਤ ਕਹਿੰਦੇ ਹਨ ਮੈਂ
ਅਜੀਬ ਇਨਸਾਨ ਹਾਂ
ਪਤਾ ਨਹੀਂ ਕਿਉਂ ਮੈਂ
ਬਹੁਤੇ ਲੋਕਾਂ ਤੋਂ
ਇੰਨਾ ਵੱਖਰਾ ਹਾਂ

No comments:
Post a Comment