ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ,ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
ਯਾਰੀਆਂ ਦੇ ਲਈ ਤੁਸੀਂ ਜਾਨਾਂ ਸਦਾ ਵਾਰੀਆਂ,ਦੱਸੇ ਇਤਿਹਾਸ ਨਹੀਓਂ ਕਰੀਆਂ ਗੱਦਾਰੀਆਂ,ਤੁਹਾਡੇ ਜਿਹਾ ਸੱਚਾ ਨਾ ਕੋਈ ਹਾਣ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ
