Friday, December 26, 2008

ਮੇਰੀ ਤਲਵਾਰ ਹੈ ਮੇਰੀ ਕਲਮ ਦੋਸਤਾ.



ਮੇਰੀ ਤਲਵਾਰ ਹੈ ਮੇਰੀ ਕਲਮ ਦੋਸਤਾ..ਗੀਤ ਮੇਰੇ ਮਰਨ ਤੋਂ ਬਾਦ ਵੀ ਜੀਣਗੇ,ਸਹਿਣਗੇ ਜ਼ਿਦਗੀ ਦੇ ਸਿਤਮ ਦੋਸਤਾ...ਮੈਂ ਤਾਂ ਪਤਝਤ ’ਚ ਵੀ ਮੁਸਕੁਰਾਵਾਂਗਾ ਹੁਣ,ਤੇਰੀ ਮੁਸਕਾਨ ਦੀ ਹੈ ਕਸਮ ਦੋਸਤਾ..ਤੂੰ ਹੈਂ ਮੇਰੀ ਬਸ ਮੇਰੀ , ਕਿਸੇ ਦੀ ਨਹੀ..ਬਸ ਰਹਿਣ ਦੇ ਹੁਣ ਇਹ ਭਰਮ ਦੋਸਤਾ.

Saturday, December 6, 2008

ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ


ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ,

ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ,

ਜਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ,

ਟੀਸੀ ਵਾਲਾ ਬੇਰ ਹੀ ਝਾੜਦੇ ਹਾਂ,

ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ,

ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾਂ

ਜਿਨਾ ਨੂਂ ਲੱਗੇ ਅਸੀ ਚੰਗੇ ,ਉਨਾ ਨੰ ਪਿਆਰ ਹਾਜ਼ਰ ਹੈ,ਜਿਨਾ ਸਾਡੇ ਨਾਲ ਵੰਡਾਏ ਦੁਖ ,ਉਨਾ ਲਈ ਜਾਨ ਹਾਜਰ ਹੈ..


ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ


ਮੈਨੂੰ ਮੋਲ੍ਹੇਧਾਰ ਮੀਂਹ

ਤੇਜ਼ ਵਗਦੀਆਂ ਹਵਾਵਾਂ

ਅਤੇ ਝੱਖੜਾਂ ਨਾਲ

ਬਹੁਤ ਮੋਹ ਹੈ,


ਮੈਨੂੰ ਪੂਰਨਮਾਸ਼ੀ ਦੀ ਰਾਤ

ਨਾਲੋਂ ਮੱਸਿਆ ਦੀ ਰਾਤ

ਦੇ ਗਲ ਲੱਗ ਕੇ

ਬਹੁਤ ਨਿੱਘ ਮਿਲਦਾ ਹੈ


ਮੈਨੂੰ ਪੱਕੇ ਰਾਹਾਂ ਨਾਲੋਂ ਕੱਚੇ

ਰਾਹਾਂ ਦੀਆਂ ਉੱਬਲਦੀਆਂ

ਧੂੜਾਂ 'ਤੇ ਨੰਗੇ ਪੈਰੀਂ ਤੁਰਨਾ

ਅਤੇ ਪੈਰਾਂ 'ਚ ਪਏ ਛਾਲਿਆਂ ਦੀ

ਪੀੜ ਨੂੰ ਮਾਨਣਾ ਦਿਲਚਸਪ

ਲਗਦਾ ਹੈ


ਕੁਝ ਵਿਗੜਣ 'ਤੇ

ਮੈਂ ਕਿਸਮਤ ਨਾਲੋਂ

ਆਪਣੇ ਆਪ ਨੂੰ ਇਲਜ਼ਾਮ

ਦੇਣਾ ਜ਼ਿਆਦਾ ਪਸੰਦ ਕਰਦਾ ਹਾਂ



ਦੋਸਤ ਕਹਿੰਦੇ ਹਨ ਮੈਂ

ਅਜੀਬ ਇਨਸਾਨ ਹਾਂ

ਪਤਾ ਨਹੀਂ ਕਿਉਂ ਮੈਂ

ਬਹੁਤੇ ਲੋਕਾਂ ਤੋਂ


ਇੰਨਾ ਵੱਖਰਾ ਹਾਂ

ਸਾਡੀ ਪਹਿਚਾਣ ਲਈ ਐਨੀ ਗੱਲ ਹੀ ਕਾਫੀ ਏ,ਅਸੀ ਉਹਨਾਂ ਰਸਤਿਆਂ ਤੇ ਨਹੀ ਜਾਦੇ ਜਿਹੜੇ ਆਮ ਹੋਣ


ਕਈਆ ਦੇ ਬੁਲਾਂ ਤੇ ਖੁਦ ਨੂੰ ਬੇਈਮਾਨ ਪਾਉਣਾ,ਤੇ ਕਈਆ ਦੇ ਬੁਲਾਂ ਤੇ ਆਪਣਾ ਸਨਮਾਨ ਪਾਉਣਾ,ਕਈ ਮੈਨੂੰ ਹੀਰਾ ਸਮਝ ਕੇ ਪਲਕਾ ਤੇ ਚੱਕੀ ਫਿਰਦੇ,ਕਈਆ ਲਈ ਮੈ ਕੇਵਲ ਕੋਲੇ ਦੀ ਖਾਨ ਪਾਉਣਾ,ਬੀਤ ਚੁੱਕੇ ਸਮਿਆ ਦਾ ਚੇਤਾ ਜਦੋ ਆਓੁਦਾ ਕਦੇ,ਓਦੋ ਕਦੇ ਮੈ ਖੁਦ ਨੂੰ ਬਡਾ ਹੀ ਪਰੇਸ਼ਾਨ ਪਾਉਣਾ,ਮੈਨੁੰ ਸਿਰਫ ਲਫਜ਼ ਚੰਗੇ ਲਗਦੇ ਨੇ ਤੇ ਲਫਜ਼ ਕੱਠੇ ਕਰਦਾ ਹਾਂ,ਮੈਂ " ਚੰਦਰਾ " ਸਿਰਫ ਲਫਜ਼ ਚ ਜਾਨ ਪਾਉਣਾ

Monday, December 1, 2008

ਮੈਂਨੁੰ ਮਾਣ ਪੰਜਾਬੀ ਹੋਣ ਦਾ


ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ,ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ,ਕਿੱਥੇ ਗਿਆ ਜਜਬਾ, ਅੱਣਖ ਨਾਲ ਜੀਅਣ ਦਾ,ਇੱਜਹਾਰ ਕੱਰਨੋਂ ਕਿਓਂ ਸਂਗਦੇ ਪੰਜਾਬੀ ਹੋਣ ਦਾ,ਘੱਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ,ਪੰਜਾਬੀਆਂ ਦਾ ਰੁੱਤਬਾ ਕਿੱਓਂ ਮਿੱਟੀ ਵਿਚ ਰੋਲਦੇ ਹੋ,ਕਿੱਓਂ ਕੁੱੜੀ ਅੱਜ ਪੰਜਾਬੀਆਂ ਪੰਜਾਬੀ ਬੋਲਣੋਂ ਸੰਗਦੀ ,ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ

ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ,ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
ਯਾਰੀਆਂ ਦੇ ਲਈ ਤੁਸੀਂ ਜਾਨਾਂ ਸਦਾ ਵਾਰੀਆਂ,ਦੱਸੇ ਇਤਿਹਾਸ ਨਹੀਓਂ ਕਰੀਆਂ ਗੱਦਾਰੀਆਂ,ਤੁਹਾਡੇ ਜਿਹਾ ਸੱਚਾ ਨਾ ਕੋਈ ਹਾਣ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ

Saturday, November 22, 2008

Friday, November 21, 2008

ITs MY FIRST TIME WHEN I SANG A SONG WHICH IS WRITTEN BY MYSELF


CHUK LAI AYA JAD C MAI TAK DEER DI BOHTI NU

JANAM DITA BADNAMI VALI JINDAGI CHOTI NU

YAAD NE RAKH DE LOKI JANE DHABBE POOHNJE NI

KOSHISH KARDE REHNA LAKIN JANE HOONJHE NI


SHAYAD MERI KALAM HUN KORE KAGAJ DHONDEGI