
Friday, January 15, 2010
Friday, August 14, 2009
ਗੂੰਗੀ ਤੇਰੀ ਤਸਵੀਰ ਕੋਲੋਂ ਪੁੱਛ,ਹੰਝੂਆਂ ਦੇ ਨਾਲ ਭਿੱਜੀ ਲੀਰ ਕੋਲੋਂ ਪੁੱਛ,ਮੈਂ ਕਿੰਨਾ ਤੈਨੂੰ ਯਾਦ ਕਰਦਾ
Friday, December 26, 2008
ਮੇਰੀ ਤਲਵਾਰ ਹੈ ਮੇਰੀ ਕਲਮ ਦੋਸਤਾ.
Saturday, December 6, 2008
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ
ਜਿਨਾ ਨੂਂ ਲੱਗੇ ਅਸੀ ਚੰਗੇ ,ਉਨਾ ਨੰ ਪਿਆਰ ਹਾਜ਼ਰ ਹੈ,ਜਿਨਾ ਸਾਡੇ ਨਾਲ ਵੰਡਾਏ ਦੁਖ ,ਉਨਾ ਲਈ ਜਾਨ ਹਾਜਰ ਹੈ..

ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ
ਮੈਨੂੰ ਮੋਲ੍ਹੇਧਾਰ ਮੀਂਹ
ਤੇਜ਼ ਵਗਦੀਆਂ ਹਵਾਵਾਂ
ਅਤੇ ਝੱਖੜਾਂ ਨਾਲ
ਬਹੁਤ ਮੋਹ ਹੈ,
ਮੈਨੂੰ ਪੂਰਨਮਾਸ਼ੀ ਦੀ ਰਾਤ
ਨਾਲੋਂ ਮੱਸਿਆ ਦੀ ਰਾਤ
ਦੇ ਗਲ ਲੱਗ ਕੇ
ਬਹੁਤ ਨਿੱਘ ਮਿਲਦਾ ਹੈ
ਮੈਨੂੰ ਪੱਕੇ ਰਾਹਾਂ ਨਾਲੋਂ ਕੱਚੇ
ਰਾਹਾਂ ਦੀਆਂ ਉੱਬਲਦੀਆਂ
ਧੂੜਾਂ 'ਤੇ ਨੰਗੇ ਪੈਰੀਂ ਤੁਰਨਾ
ਅਤੇ ਪੈਰਾਂ 'ਚ ਪਏ ਛਾਲਿਆਂ ਦੀ
ਪੀੜ ਨੂੰ ਮਾਨਣਾ ਦਿਲਚਸਪ
ਲਗਦਾ ਹੈ
ਕੁਝ ਵਿਗੜਣ 'ਤੇ
ਮੈਂ ਕਿਸਮਤ ਨਾਲੋਂ
ਆਪਣੇ ਆਪ ਨੂੰ ਇਲਜ਼ਾਮ
ਦੇਣਾ ਜ਼ਿਆਦਾ ਪਸੰਦ ਕਰਦਾ ਹਾਂ
ਦੋਸਤ ਕਹਿੰਦੇ ਹਨ ਮੈਂ
ਅਜੀਬ ਇਨਸਾਨ ਹਾਂ
ਪਤਾ ਨਹੀਂ ਕਿਉਂ ਮੈਂ
ਬਹੁਤੇ ਲੋਕਾਂ ਤੋਂ
ਇੰਨਾ ਵੱਖਰਾ ਹਾਂ
ਸਾਡੀ ਪਹਿਚਾਣ ਲਈ ਐਨੀ ਗੱਲ ਹੀ ਕਾਫੀ ਏ,ਅਸੀ ਉਹਨਾਂ ਰਸਤਿਆਂ ਤੇ ਨਹੀ ਜਾਦੇ ਜਿਹੜੇ ਆਮ ਹੋਣ

ਕਈਆ ਦੇ ਬੁਲਾਂ ਤੇ ਖੁਦ ਨੂੰ ਬੇਈਮਾਨ ਪਾਉਣਾ,ਤੇ ਕਈਆ ਦੇ ਬੁਲਾਂ ਤੇ ਆਪਣਾ ਸਨਮਾਨ ਪਾਉਣਾ,ਕਈ ਮੈਨੂੰ ਹੀਰਾ ਸਮਝ ਕੇ ਪਲਕਾ ਤੇ ਚੱਕੀ ਫਿਰਦੇ,ਕਈਆ ਲਈ ਮੈ ਕੇਵਲ ਕੋਲੇ ਦੀ ਖਾਨ ਪਾਉਣਾ,ਬੀਤ ਚੁੱਕੇ ਸਮਿਆ ਦਾ ਚੇਤਾ ਜਦੋ ਆਓੁਦਾ ਕਦੇ,ਓਦੋ ਕਦੇ ਮੈ ਖੁਦ ਨੂੰ ਬਡਾ ਹੀ ਪਰੇਸ਼ਾਨ ਪਾਉਣਾ,ਮੈਨੁੰ ਸਿਰਫ ਲਫਜ਼ ਚੰਗੇ ਲਗਦੇ ਨੇ ਤੇ ਲਫਜ਼ ਕੱਠੇ ਕਰਦਾ ਹਾਂ,ਮੈਂ " ਚੰਦਰਾ " ਸਿਰਫ ਲਫਜ਼ ਚ ਜਾਨ ਪਾਉਣਾ
Monday, December 1, 2008
ਮੈਂਨੁੰ ਮਾਣ ਪੰਜਾਬੀ ਹੋਣ ਦਾ
ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ,ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
ਯਾਰੀਆਂ ਦੇ ਲਈ ਤੁਸੀਂ ਜਾਨਾਂ ਸਦਾ ਵਾਰੀਆਂ,ਦੱਸੇ ਇਤਿਹਾਸ ਨਹੀਓਂ ਕਰੀਆਂ ਗੱਦਾਰੀਆਂ,ਤੁਹਾਡੇ ਜਿਹਾ ਸੱਚਾ ਨਾ ਕੋਈ ਹਾਣ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,ਤੁਹਾਡੀ "ਪੱਗ" ਨਾਲ ਵੱਖਰੀ ਪਛਾਣ
Sunday, November 23, 2008
Saturday, November 22, 2008
Subscribe to:
Comments (Atom)




